
ਕਿਸਾਨ ਬਿੱਲਾਂ ਨੂੰ ਲੈ ਕੇ ਨਕੋਦਰ ਵਿਖੇ ਮੋਦੀ, ਅਡਾਨੀ ਅਤੇ ਅੰਬਾਨੀ ਦੇ ਪੁਤਲੇ ਫੂਕੇ
ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿ)ਤਹਿਸੀਲ ਨਕੋਦਰ ਨਾਲ ਸਬੰਧਤ ਅਧਿਆਪਕ ਅਤੇ ਆਂਗਨਵਾੜੀ ਮੁਲਾਜ਼ਮ ਯੂਨੀਅਨ(ਸੀਟੂ)ਨਾਲ ਸਬੰਧਤ ਵਰਕਰ/ਹੈਲਪਰ ਅੱਜ ਗਗਨ ਸੁਰਜੀਤ ਪਾਰਕ ਇਕੱਠੇ ਹੋਏ।ਉੱਥੋਂ ਮਾਰਚ ਕਰਨ ਤੋਂ ਬਾਅਦ ਫ਼ਵਾਰਾ ਚੌਂਕ ਨਕੋਦਰ ਵਿਖੇ ਮੋਦੀ,ਅੰਬਾਨੀ,ਅਡਾਨੀ ਦੇ ਪੁਤਲੇ ਸਾੜੇ ਗਏ।ਪਹਿਲਾਂ ਪਾਰਕ ਵਿੱਚ ਰੈਲੀ ਕੀਤੀ ਗਈ।ਰੈਲੀ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਕੰਵਲਜੀਤ ਸੰਗੋਵਾਲ,ਆਂਗਨਵਾੜੀ ਆਗੂ ਧਰਮਜੀਤ ਕੌਰ ਨੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਅਲੋਚਨਾ ਕੀਤੀ।ਆਗੂਆਂ ਨੇ ਦੋਸ਼ ਲਗਾਇਆ ਕਿ ਤਿੰਨ ਖੇਤੀ ਕਨੂੰਨ ਬਣਾਕੇ ਅੰਬਾਨੀ,ਅਡਾਨੀ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨ ਵਿਰੋਧੀ ਕਨੂੰਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।ਕਿਸਾਨ ਵਿਰੋਧੀ ਕਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ।ਇਸ ਦੇ ਨਾਲ ਹੀ ਨਵੇਂ ਬਿਜਲੀ ਕਨੂੰਨਾਂ ਦਾ ਵੀ ਵਿਰੋਧ ਕੀਤਾ ਗਿਆ।ਰੈਲੀ ਨੂੰ ਨਵਪ੍ਰੀਤ ਬੱਲੀ,ਕਿਸਾਨ ਆਗੂ ਪ੍ਰਦੀਪ ਸਿੰਘ ਸੰਧੂ,ਆਂਗਨਵਾੜੀ ਆਗੂ ਪਰਮਜੀਤ ਕੌਰ,ਸੁਖਵਿੰਦਰ ਕੌਰ,ਹਰਮੇਸ਼ ਕੌਰ,ਅਮਨਦੀਪ,ਬਲਵਿੰਦਰ ਕੌਰ,ਬੱਲ ਰਾਣੀ,ਕੁਲਵੰਤ ਕੌਰ,ਨੀਲਮ ਰਾਣੀ,ਸੁਖਜੀਤ ਕੌਰ ਅਤੇ ਹਰਪ੍ਰੀਤ ਕੌਰ ਆਦਿ ਨੇ ਸੰਬੋਧਨ ਕੀਤਾ।

Tag:gtu Science