ਜੁਲਾਈ ਪੇਪਰ ਦੀ ਡੇਟਸ਼ੀਟ ਬੱਚਿਆਂ ਦੇ ਪਿੰਡ ਦੀਆਂ ਜਨਤਕ ਥਾਵਾਂ ਤੇ ਚਿਪਕਾਉਣ ਦਾ ਕੰਮ ਜ਼ੋਰਾਂ ਤੇ
ਸਰਕਾਰੀ ਸਕੂਲਾਂ ਦੇ ਅਧਿਆਪਕ ਅਕਸਰ ਹੀ ਬੱਚਿਆਂ ਦੀ ਪੜ੍ਹਾਈ ਲਈ ਕੋਈ ਨਾ ਕੋਈ ਕੰਮ ਕਰਦੇ ਹੀ ਰਹਿੰਦੇ ਹਨ ਅਤੇ ਨਵੀਂ ਤੋਂ ਨਵੀਂ ਤਕਨੀਕ ਜਿਸ ਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਵਧਿਆ ਤਰਿਕੇ ਨਾਲ ਕਰਵਾਇਆ ਜਾ ਸਕੇ ਦਾ ਜਤਨ ਕਰਦੇ ਹਨ। ਕੋਵਿਡ-19 ਦੇ ਚਲਦਿਆਂ ਇਸ ਵਕਤ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਜੁਲਾਈ ਟੈਸਟ ਲੈਣ ਦਾ ਪ੍ਰਸਤਾਵ ਪਾਸ ਕੀਤਾ ਹੈ ਇਹ ਟੈਸਟ ਬੱਚਿਆਂ ਨੇ ਆਪਣੇ ਘਰੋਂ ਹੀ ਦੇਣੇ ਹਨ। ਕੁਝ ਗਰੀਬ ਬੱਚਿਆਂ ਦੇ ਕੋਲ ਸਮਾਰਟਫੋਨ ਨਹੀਂ ਹਨ ਇਸ ਲਈ ਉਹਨਾਂ ਤੱਕ ਪੇਪਰਾਂ ਦੀ ਸੂਚਨਾ ਪਹੁੰਚਾਉਣ ਲਈ ਅਧਿਆਪਕਾਂ ਨੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਪਹਿਲੇ ਪੜਾਅ ਵਿਚ ਬੱਚਿਆਂ ਦੀ ਡੇਟ ਸ਼ੀਟ ਬੱਚਿਆਂ ਦੇ ਪਿੰਡਾਂ ਵਿੱਚ ਜਾ ਕੇ ਪਿੰਡ ਦੀਆਂ ਕੰਧਾਂ ਤੇ ਚਲਾਏ ਜਾ ਰਹੇ ਹਨ ਇਹ ਘਟਨਾ ਪਿੰਡ ਛੋਟਾ ਘਰ ਅਤੇ ਵੱਡਾ ਘਰ ਦੀ ਹੈ ਜਿੱਥੇ ਮੱਖਣ ਸਿੰਘ ਅਤੇ ਸ ਗੁਰਸੇਵਕ ਸਿੰਘ ਵੱਲੋਂ ਜਨਤਕ ਥਾਵਾਂ ਤੇ ਹੋਣ ਵਾਲੇ ਪੇਪਰਾਂ ਦੀ ਡੇਟਸ਼ੀਟ ਲਗਾਈ ਗਈ।