ਲੋਕਾਂ ਲਈ ਰਾਵਣ ਬਣੇ ਹੋਏ ਰਾਜਨੀਤਕ ਲੀਡਰ ਅਤੇ ਸਾਮਰਾਜੀ ਘਰਾਣਿਆਂ ਦੇ ਪੁੱਤਲੇ ਸਾੜੇ
ਅੱਜ ਕਿਸਾਨ ਵੱਖ ਵੱਖ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਵਿਚ ਫੂਕ ਰਹੇ ਹਨ ਮੋਦੀ ਦੇ ਪੁਤਲੇ , ਜਿਵੇਂ ਜਿਵੇਂ ਲੋਕਾਂ ਦੀ ਸਮਝ ਬਦਲਦੀ ਹੈ ਤਾਂ ਉਹਨਾਂ ਦੇ ਤਿਉਹਾਰਾਂ ਵਿਚ ਵਰਤੇ ਜਾਣ ਵਾਲੇ ਚਿੰਨ੍ਹ ਵੀ ਬਦਲ ਜਾਂਦੇ ਨੇ।ਜਿਸ ਤਰ੍ਹਾਂ ਦੁਸ਼ਹਿਰੇ ਦੇ ਤਿਉਹਾਰ ਦੌਰਾਨ ਲੋਕ ਰਾਵਣ ਨੂੰ ਬਦੀ ਦਾ ਪ੍ਰਤੀਕ ਮੰਨ ਕੇ ਰਾਵਣ ਦੇ ਪੁਤਲਿਆ ਨੂੰ ਸਾੜ੍ਹਦੇ ਹਨ।ਉਸੇ ਤਰ੍ਹਾਂ ਅੱਜ ਜਦੋਂ ਵਕਤ ਨੇ ਕਰਵਟ ਲਈ ਤੇ ਲੋਕਾਂ ਲਈ ਸਾਮਰਾਜਵਾਦ ਗਲ ਦਾ ਫੰਦਾ ਬਣਿਆ ਤੇ ਇਸ ਫੰਦੇ ਨੂੰ ਲੋਕਾਂ ਦੇ ਗਲਾਂ ਵਿੱਚ ਪਾਉਣ ਲਈ ਜਲਾਦ ਦੀ ਭੂਮਿਕਾ ਦੇਸ਼ ਦੇ ਲੀਡਰਾਂ ਨੇ ਨਿਭਾਈ ਤਾਂ ਲੋਕਾਂ ਨੇ ਇਹ ਨਿਰਣਾ ਲਿਆ ਕਿ ਇਸ ਸਮੇਂ ਸਾਨੂੰ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਲੋਕਾਂ ਲਈ ਰਾਵਣ ਬਣੇ ਹੋਏ ਰਾਜਨੀਤਕ ਲੀਡਰ ਅਤੇ ਸਾਮਰਾਜੀ ਘਰਾਣਿਆਂ ਦੇ ਪੁੱਤਲੇ ਸਾੜੇ ਜਾਣ ਦੀ ਲੋੜ ਹੈ।ਇਸੇ ਮਹੌਲ ਵਿਚ ਬਠਿੰਡਾ ਵਿਖੇ ਵੀ ਮੋਦੀ ਤੇ ਇਹਦੇ ਸਾਮਰਾਜੀ ਮਿੱਤਰਾਂ ਦਾ ਪੁਤਲਾ ਫੂਕਿਆ ਗਿਆ।
Tag:ਕਿਸਾਨ