ਪਾਠ 16 ਆਓ ਤੇ ਜਾਓ
ਪ੍ਰਸ਼ਨ 1 ਦੋਹਾਂ ਭਰਾਵਾਂ ਨੇ ਅੱਡ ਹੋ ਕੇ ਕੀ ਕੁੱਝ ਵੰਡਿਆ?
ਉੱਤਰ ਦੋ ਭਰਾਵਾਂ ਨੇ ਅੱਡ ਹੋ ਕੇ ਜਾਇਦਾਦ,ਪੈਲੀ -ਡੰਗਰ, ਪੈਸਾ -ਧੇਲਾ, ਹਵੇਲੀ ਆਦਿ ਵੰਡ ਲਈ।
ਪ੍ਰਸ਼ਨ 2 ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਕੀ ਸੋਚਿਆ ?
ਉੱਤਰ ਵੱਡੇ ਭਰਾ ਨੇ ਸੋਚਿਆ ਕਿ ਮੇਰੇ ਕੋਲ ਇੰਨਾਂ ਧਨ ਹੈ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ?
ਪ੍ਰਸ਼ਨ 3 ਛੋਟਾ ਭਰਾ ਕਿਹੋ ਜਿਹਾ ਸੀ?
ਉੱਤਰ ਛੋਟਾ ਭਰਾ ਬਹੁਤ ਕਾਮਾ ਤੇ ਸਿਆਣਾ ਸੀ ਅਤੇ ਬਹੁਤ ਮਿੱਠਾ ਬੋਲਦਾ ਸੀ।
ਪ੍ਰਸ਼ਨ 4 ਬਾਬੇ ਸੰਤੂ ਨੇ ਛੋਟੇ ਭਰਾ ਤੋਂ ਕੀ ਪੁੱਛਿਆ?
ਉੱਤਰ ਬਾਬੇ ਨੇ ਸੰਤੂ ਨੂੰ ਪੁੱਛਿਆ ਕਿ ਤੇਰਾ ਵੱਡਾ ਭਰਾ ਭੁੱਖਾ ਕਿਉਂ ਮਰ ਰਿਹਾ ਹੈ।
ਪ੍ਰਸ਼ਨ 5 ਛੋਟੇ ਭਰਾ ਨੇ ਬਾਬਾ ਸੰਤੂ ਨੂੰ ਕੀ ਉੱਤਰ ਦਿੱਤਾ?
ਉੱਤਰ ਛੋਟੇ ਭਰਾ ਨੇ ਕਿਹਾ -ਮੇਰਾ ਵੱਡਾ ਭਰਾ ਕਦੇ ਖੇਤ ਵਿੱਚ ਗੇੜਾ ਮਾਰਨ ਨਹੀਂ ਆਇਆ ,ਉਸ ਲਈ ਕੰਮ ਹਰਾਮ ਹੈ।
ਪੜੋ ਤੇ ਸਮਝੋ
ਬਥੇਰਾ ਬਹੁਤ
ਕਾਹਤੇ ਕਿਸ ਵਾਸਤੇ
ਘੱਲੇ ਭੇਜੇ
ਫ਼ਰਕ ਅੰਤਰ
ਲਿੰਗ ਬਦਲੋ
ਦਾਦਾ ਦਾਦੀ
ਭਾਈ ਭਾਬੀ
ਨੌਕਰ ਨੌਕਰਾਣੀ
ਸ਼ੇਰ ਸੇ਼ਰਨੀ
ਭੈਣ ਭਰਾ
ਵਿਰੋਧੀ ਸ਼ਬਦ
ਸੋਗ ਖ਼ੁਸ਼ੀ
ਮਿਠਾਸ ਕੁੜੱਤਣ
ਤਕੜੇ ਮਾੜੇ
ਮਿਹਨਤੀ ਨਿਕੰਮਾ
ਛੋਟਾ ਵੱਡਾ
ਸੁੱਖ ਦੁੱਖ
ਭੁੱਖਾ ਰੱਜਾ