ਪਾਠ 20 ਮਿਹਨਤ ਦਾ ਮੁੱਲ
ਖਾਲੀ ਥਾਵਾਂ ਭਰੋ।
(ਖੁਸ਼ੀ, ਸਹਾਇਤਾ ,ਕਮਜ਼ੋਰ ,ਚਮਕ, ਗਰੀਬੀ)
(1 )ਮੁੰਡੇ ਦੇ ਨੈਣ – ਪ੍ਰਾਣ ਤਾਂ ਸਬੂਤੇ ਸਨ ਪਰ ਸਰੀਰ ਦਾ ਬੜਾ ਕਮਜ਼ੋਰ ਸੀ।
(2) ਮੁੰਡੇ ਦੀਆਂ ਅੱਖਾਂ ਵਿਚ ਚਮਕ ਆ ਗਈ।
(3 )ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮਖ਼ੌਲ ਤਾਂ ਨਾ ਉਡਾਓ।
(4 ) ਵਿੱਦਿਆ ਸਾਗਰ ਜੀ ਦੇ ਚਿਹਰੇ ਤੇ ਅਕਹਿ ਖੁਸ਼ੀ ਸੀ।
(5) ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਸਹਾਇਤਾ ਕਰਨੀ।
ਪ੍ਰਸ਼ਨ 1ਈਸ਼ਵਰ ਚੰਦਰ ਵਿੱਦਿਆ ਸਾਗਰ ਕੌਣ ਸਨ?
ਉੱਤਰ ਈਸ਼ਵਰ ਚੰਦਰ ਵਿੱਦਿਆ ਸਾਗਰ ਸਾਡੇ ਦੇਸ਼ ਦੇ ਉੱਘੇ ਵਿਦਵਾਨ ਸਨ।
ਪ੍ਰਸ਼ਨ 2 ਈਸ਼ਵਰ ਚੰਦਰ ਵਿੱਦਿਆ ਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਿੰਨੇ ਰੁਪਏ ਦੇਣ ਦਾ ਵਾਇਦਾ ਕੀਤਾ?
ਉੱਤਰ ਈਸ਼ਵਰ ਚੰਦਰ ਵਿੱਦਿਆ ਸਾਗਰ ਜੀ ਨੇ ਮੁੰਡੇ ਨੂੰ ਇੱਕ ਰੁਪਿਆ ਦੇਣ ਦਾ ਵਾਅਦਾ ਕੀਤਾ।
ਪ੍ਰਸ਼ਨ 3 ਭਿਖਾਰੀ ਮੁੰਡੇ ਨੇ ਉਸ ਰੁਪਏ ਨੂੰ ਕਿੰਝ ਖਰਚਣ ਬਾਰੇ ਦੱਸਿਆ?
ਉੱਤਰ ਭਿਖਾਰੀ ਮੁੰਡੇ ਨੇ ਦੱਸਿਆ ਕਿ ਉਸ ਵਿੱਚੋਂ ਅੱਠ ਆਨੇ ਮੈਂ ਆਪਣੀ ਮਾਂ ਨੂੰ ਦੇ ਦੇਵਾਗਾਂ ਤੇ ਬਾਕੀ ਅੱਠ ਅਨਿਆਂ ਦੀ ਮੈਂ
ਮੂੰਗਫਲੀ ਲੈ ਕੇ ਵੇਚਾਗਾਂ ।
ਪ੍ਰਸ਼ਨ 4 ਦੁਕਾਨ ਅੰਦਰ ਜਾ ਕੇ ਨੌਜਵਾਨ ਨੇ ਵਿੱਦਿਆਸਾਗਰ ਜੀ ਨੂੰ ਕੀ ਕਿਹਾ?
ਉੱਤਰ ਨੌਜਵਾਨ ਨੇ ਵਿੱਦਿਆਸਾਗਰ ਨੂੰ ਕਿਹਾ- ਮੈਂ ਉਹੀ ਭਿਖਾਰੀ ਮੁੰਡਾ ਹਾਂ ਜਿਸ ਨੂੰ ਕਈ ਸਾਲ ਪਹਿਲਾਂ ਤੁਸੀਂ ਇੱਕ ਰੁਪਿਆ ਦਿੱਤਾ ਸੀ।
ਪ੍ਰਸ਼ਨ 5 ਨੌਜਵਾਨ ਨੇ ਵਿਦਿਆਸਾਗਰ ਜੀ ਨੂੰ ਕੀ ਦੇਣਾ ਚਾਹਿਆ?
ਉੱਤਰ ਨੌਜਵਾਨ ਨੇ ਵਿਦਿਆਸਾਗਰ ਨੂੰ ਇੱਕ ਹਜ਼ਾਰ ਰੁਪਿਆ
ਦੇਣਾ ਚਾਹਿਆ।
ਪ੍ਰਸ਼ਨ 6ਵਿੱਦਿਆਸਾਗਰ ਜੀ ਨੇ ਰੁਪਏ ਕੀ ਕਹਿ ਕੇ ਵਾਪਸ ਕਰ ਦਿੱਤੇ?
ਉੱਤਰ ਵਿੱਦਿਆਸਾਗਰ ਨੇ ਨੌਜਵਾਨ ਨੂੰ ਕਿਹਾ ਕਿ ਇਸ ਰੁਪਏ ਨਾਲ ਕਿਸੇ ਲੋੜਵੰਦ ਦੀ ਸਹਾਇਤਾ ਕਰ ਦੇਵੀਂ।
ਵਾਕਾਂ ਵਿਚ ਵਰਤੋ-
ਮਿਹਨਤ- ਅਮਨ ਬਹੁਤ ਮਿਹਨਤ ਕਰਦਾ ਹੈ।
ਮਿਹਰਬਾਨੀ- ਵਿੱਦਿਆਸਾਗਰ ਨੇ ਮੁੰਡੇ ਦੀ ਮਦਦ ਕਰਕੇ ਉਸ ਤੇ ਮਿਹਰਬਾਨੀ ਕੀਤੀ।
ਲੋੜਵੰਦ- ਸਾਨੂੰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ।
ਸਹਾਇਤਾ -ਸਾਨੂੰ ਗਰੀਬ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਰੋਸ਼ਨ- ਰਾਮ ਨੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਦਿੱਤਾ।
ਹੇਠ ਲਿਖੇ ਸ਼ਬਦ ਕਿਸ ਨੇ , ਕਿਸ ਨੂੰ ਕਹੇ?
(ੳ)” ਬਾਬੂ ਜੀ ,ਇੱਕ ਪੈਸਾ । ਮੈਂ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ।”
ਭਿਖਾਰੀ ਮੁੰਡੇ ਨੇ ਵਿੱਦਿਆਸਾਗਰ ਜੀ ਨੂੰ ਕਿਹਾ।
(ਅ) “ਜੇ ਭਲਾ ਮੈਂ ਤੈਨੂੰ ਚਾਰ ਆਨੇ ਦੇ ਦਿਆਂ, ਫਿਰ ?”
ਵਿੱਦਿਆਸਾਗਰ ਨੇ ਭਿਖਾਰੀ ਮੁੰਡੇ ਨੂੰ ਕਿਹਾ।
( ੲ) ” ਮੇਰੇ ਚੰਗੇ ਪੁੱਤਰ !ਇਵੇਂ ਹੀ ਕਰੀਂ, ਜਿਵੇਂ ਤੂੰ ਕਿਹਾ ਹੈ ।”
ਵਿੱਦਿਆਸਾਗਰ ਨੇ ਮੁੰਡੇ ਨੂੰ ਕਿਹਾ।
( ਸ) “ਬਾਬੂ ਜੀ! ਮਿਹਰਬਾਨੀ ਕਰਕੇ ਜ਼ਰਾ ਇਕ ਮਿੰਟ ਲਈ ਮੇਰੇ ਨਾਲ ਆਓ।”
ਨੌਜਵਾਨ ਨੇ ਵਿੱਦਿਆਸਾਗਰ ਨੂੰ ਕਿਹਾ।
( ਹ )” ਇਹ ਦੁਕਾਨ, ਰੁਪਇਆ ,ਤੇਰੀ ਅਪਣੀ ਮਿਹਨਤ ਦਾ ਮੁੱਲ
ਹੈ।”
ਵਿੱਦਿਆਸਾਗਰ ਨੇ ਮੁੰਡੇ ਨੂੰ ਕਿਹਾ।
ਵਿਸ਼ਰਾਮ ਚਿੰਨ ਲਾਓ-
ਮੁੰਡਾ ਜ਼ਰਾ ਖਿੱਝ ਗਿਆ। ਕਹਿਣ ਲੱਗਾ ,”ਬਾਬੂ ਜੀ ,ਕਿਉਂ ਮਖੌਲ ਕਰ ਓ ? ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮਖ਼ੌਲ ਤਾਂ ਨਾ ਉਡਾਓ।”
ਜੇਕਰ ਤੁਹਾਨੂੰ ਸੌ ਰੁਪਏ ਦਿੱਤੇ ਜਾਣ ਅਤੇ ਉਨ੍ਹਾਂ ਦਾ ਕੀ ਕਰੋਗੇ?
ਜੇਕਰ ਮੈਨੂੰ ਸੌ ਰੁਪਏ ਦਿੱਤੇ ਜਾਣ ਤਾਂ ਮੈਂ ਸਭ ਤੋਂ ਪਹਿਲਾਂ ਕਿਸੇ ਲੋੜਵੰਦ ਦੀ ਮਦਦ ਕਰਨਾ ਚਾਹਾਂਗਾ। ਜੇ ਕੋਈ ਲੋੜਵੰਦ ਨਾ ਮਿਲਿਆ ਤਾਂ ਮੈਂ ਇਨ੍ਹਾਂ ਪੈਸਿਆਂ ਦੀ ਸਬਜ਼ੀ ਅਤੇ ਫਲ ਖ਼ਰੀਦ
ਕੇ ਵੇਚਾਂਗਾ ਤਾਂ ਜੋ ਹੋਰ ਪੈਸੇ ਕਮਾ ਸਕਾਂ। ਇਸ ਤਰ੍ਹਾਂ ਮਿਹਨਤ ਕਰਕੇ ਮੈਂ ਆਪਣੀ ਰੋਜ਼ੀ-ਰੋਟੀ ਕਮਾ ਸਕਦਾ ਹਾਂ।