ਪੋਸਟਮੈਟਰਿਕ ਸਕਾੱਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਲਈ ਐਸ/ਸੀ ਵਿਦਿਆਰਥੀਆਂ ਦਾ ਅੱਣਮਿੱਥੇ ਸਮੇਂ ਦਾ ਧਰਨਾ ਸ਼ੁਰੂ
ਪੋਸਟਮੈਟਰਿਕ ਸਕਾੱਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ ਲਈ ਐਸ/ਸੀ ਵਿਦਿਆਰਥੀਆਂ ਦਾ ਅੱਣਮਿੱਥੇ ਸਮੇਂ ਦਾ ਧਰਨਾ ਸ਼ੁਰੂ,ਜਿਸ ਵਿੱਚ ਐਸ.ਸੀ,ਬੀ.ਸੀ,ਓ.ਬੀ.ਸੀ,ਧਾਰਮਿਕ ਘੱਟ ਗਿਣਤੀ ਜਨਰਲ ਵਰਗ ਦੇ ਵਿਦਿਆਰਥੀ ਸ਼ਾਮਿਲ ਹਨ।
ਮੰਗਾਂ :-
1.ਸਿੱਖ ਨੈਸ਼ਨਲ ਕਾਲਜ਼ ਬੰਗਾ,ਗੁਰੂ ਨਾਨਕ ਕਾਲਜ਼(ਲੜਕੀਅਾਂ)ਬੰਗਾ,ਅਾਰ.ਕੇ ਅਾਰੀਅਾ ਕਾਲਜ਼ ਨਵਾਂਸ਼ਹਿਰ, ਬੀ.ਅੈਲ.ਅੈਮ ਕਾਲਜ਼(ਲੜਕੀਅਾਂ)ਨਵਾਂਸ਼ਹਿਰ ਅਾਦਿ ਕਾਲਜ਼ਾਂ ਵਲੋਂ ਕੇਂਦਰ ਸਰਕਾਰ ਦੇ ਪੱਤਰ 11-07-2018 ਤੇ 15-10-2018 ਜਿਲ੍ਹਾ ਪ੍ਹਸ਼ਾਸ਼ਨ ਨਾਲ ਹੋੲੇ ਸਮਝੋਤੇ ਦੀਅਾਂ ਵੀ ੳੁਲੰਘਨਾਵਾਂ ਕਰਕੇ ਅੈਸ.ਵਿਦਿਅਾਰਥੀਅਾਂ ਕੋਲੋਂ ਮਨਮਰਜੀ ਨਾਲ ਫੀਸਾਂ ਅਤੇ ਫੰਡ ਵਸੂਲ ਰਹੇ ਹਨ ਕੋ ਕਿ ਬਿਲਕੁਲ ਗੈਰ-ਕਾਨੂੰਨੀ ਹੈ।ਸਮੂਹ ਅੈਸ.ਵਿਦਿਅਾਰਥੀਅਾਂ ਦੀ ਫੀਸ ਮੁਅਾਫ ਕੀਤੀ ਜਾਵੇ।
2.ਪੋਸਟਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਨਾ ਕਰਨ ਤੇ ਦਾਖਲੇ ਸਮੇਂ ਵਿਦਿਅਾਰਥੀਅਾਂ ਨੂੰ ਜਾਣੂ ਨਾ ਕਰਵਾੳੁਣ ਵਾਲ਼ੇ ੳੁਪਰੋਕਤ ਕਾਲਜ਼ਾਂ ਸਮੇਤ ਹੋਰ ਮੈਨਜਮੈਂਟ ਅਧਿਕਾਰੀਅਾਂ ਵਿਰੁੱਧ ਸਖਤ ਕਾਨੂਨੀ ਕਾਰਵਾੲੀ ਕੀਤੀ ਜਾਵੇ ਤਾਂ ਕਿ ਕਿਸੇ ਵਿਦੁਅਾਰਥੀ ਦਾ ਭਵਿੱਖ ਖਰਾਬ ਨਾ ਹੋਵੇ।
3.ਮਿਤੀ 18-08-2020 ਨੂੰ ਵਿਦਿਅਾਰੀ ਅਾਗੂਅਾਂ ਤੇ ਦਰਜ਼ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ।
- ਸਾਲ 2012 ਤੋਂ ਲੈ ਕੇ 2019 ਤੱਕ ੳੁਪਰੋਕਤ ਕਾਲਜ਼ਾਂ ਸਮੇਤ ਹੋਰ ਕਾਲਜ਼ਾਂ ਦੀ ਪੋਸਟਮੈਟਰਿਕ ਸਕਾਲਰਸ਼ਿਪ ਸਕੀਮ ਦੀ ਸਰਕਾਰ ਵਲੋਂ ਅਾੲੀ ਰਾਸ਼ੀ, ਵਿਦਿਅਾਰਥੀਅਾਂ ਤੋਂ ਲੲੀਅਾਂ ਫੀਸਾਂ ਤੇ ਕਾਲਜ਼ਾਂ ਵਲੋਂ ਵਾਪਿਸ ਕੀਤੀਅਾਂ ਗੲੀਅਾਂ ਫੀਸਾਂ ਅਤੇ ਫੰਡਾਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਹੁਣ ਤੱਕ ਕਿੰਨੇ ਕੁ ਵਿਦਿਅਾਰਥੀਅਾਂ ਨੂੰ ਵਾਪਿਸ ਕੀਤੀ ਗੲੀ ਹੈ।
5.ਗੌਰਮਿੰਟ ਸਕੂਲ ਨਵਾਂਸ਼ਹਿਰ ਦੇ ਪ੍ਹਿੰਸੀਪਲ ਸਰਵਜੀਤ ਸਿੰਘ ਵਲੋਂ ਸਰਕਾਰ ਵਲੋਂ ਫੀਸਾਂ ਮੁੁਅਾਫ ਕਰਨ ਦੇ ਬਾਵਜੂਦ ਵੀ ਫੀਸਾਂ ਤੇ ਫੰਡ ਵਸੂਲਣ ਕਰਕੇ ਸਖਤ ਕਾਨੂਨੀ ਕਾਰਵਾੲੀ ਕਰਕੇ ਲੲੀਅਾਂ ਫੀਸਾਂ ਤੇ ਫੰਡ ਵਾਪਿਸ ਕਰਵਾੲੇ ਜਾਣ।
6.ਜਿਲ੍ਹੇ ਦੀਅਾਂ ਸਮੂਹ ਵਿਦਿਅਕ ਸੰਸਥਾਵਾਂ ਵਲੋਂ ਦਾਖਲੇ ਸਮੇਂ ਵਿਦਿਅਾਰਥੀਅਾਂ ਨੂੰ ਪੋਸਟਮੈਟਰਿਕ ਸਕਾਲਰਸ਼ਿਪ ਸਕੀਮ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਕਿੳੁਂਕਿ ੲਿਸ ਵਿੱਚ ਅੈਸ/ਸੀ ਵਿਦਿਅਾਰਥੀਅਾਂ ਸਮੇਤ ਬੀ.ਸੀ/ਓ.ਬੀ.ਸੀ,ਧਾਰਮਿਕ ਘੱਟ ਗਿਣਤੀ ਜਨਰਲ ਵਰਗ ਦੇ ਵਿਦਿਅਾਰਥੀ ਵੀ ਸ਼ਾਮਿਲ ਹਨ,ਜਿਨ੍ਹਾਂ ਨੂੰ ਫੀਸਾਂ ਅਤੇ ਵਜੀਫੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਅਾੳੁਂਦੇ ਹਨ।
ਸੂਬਾ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ ,ਜਿਲ੍ਹਾ ਮੀਤ ਪ੍ਰਧਾਨ ਕਮਲਦੀਪ ਮੱਲੂਪੋਤਾ, ਵਿਦਿਆਰਥੀ ਆਗੂ ਰੁਪਿੰਦਰ ਕੌਰ, ਰਾਜੂ ਬਰਨਾਲਾ,ਰੋਹਿਤ ਚੌਹਾਨ ,ਪ੍ਰਿੰਸ ,ਵਿੱਕੀ ਦੜੋਚ ਅਤੇ ਹੋਰ ਵਿਦਿਆਰਥੀ ਸੂਰਜ,ਗੁਰਪਰੀਤ, ਰੁਹਮਾਨ,ਸੋਨਿਕਾ,ਲਛਮੀ,ਛਮੀ ,ਗੋਪੀ ਮਹਾਲੋਂ ਆਦਿ ਹਾਜਰ ਹਨ
Tag:students