
ਕਿਸਾਨਾਂ ਤੇ ਅੱਥਰੂ ਗੈਸ ਅਤੇ ਲਾਠੀ-ਚਾਰਜ ਕਰਨ ਦੀ ਜੀ.ਟੀ.ਯੂ.ਪੰਜਾਬ (ਵਿਗਿਆਨਿਕ) ਵੱਲੋਂ ਨਿਖੇਧੀ
ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ)ਦੀ ਵਰਚੁਅਲ ਮਾਧਿਅਮ ਰਾਹੀਂ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਸਿੰਘ ਬਸੋਤਾ ਦੀ ਪ੍ਰਧਾਨਗੀ ਹੇਠ ਕੀਤੀ ਗਈ ।ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸਟੇਟ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਜਿੱਥੇ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਬਾਰੇ ਵਿਚਾਰ ਚਰਚਾ ਕੀਤੀ ਗਈ ਉਥੇ ਕਿਸਾਨੀ ਸੰਘਰਸ਼ ਦੀ ਵੀ ਡਟ ਕੇ ਹਮਾਇਤ ਕਰਨ ਬਾਰੇ ਫ਼ੈਸਲਾ ਕੀਤਾ ਗਿਆ ।
ਬੁਲਾਰਿਆਂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਹੋਇਆਂ ਹਰਿਆਣੇ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਰਾਹ ਵਿੱਚ ਲਾਈਆਂ ਗਈਆਂ ਰੋਕਾਂ ਦਾ ਅਤੇ ਸ਼ਾਂਤੀਪੂਰਨ ਰਸਤੇ ਉੱਪਰ ਚੱਲ ਰਹੇ ਅਤੇ ਧਰਨਾ ਦੇ ਰਹੇ ਕਿਸਾਨਾਂ ਉੱਤੇ ਕੀਤੇ ਬਲ- ਪ੍ਰਯੋਗ ਅਤੇ ਅੱਥਰੂ ਗੈਸ ਗੋਲੇ ਸੁੱਟਣ ਦਾ ਵਿਰੋਧ ਕੀਤਾ ਗਿਆ ।
2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਲਾਗੂ ਨਵੀਂ ਪੈਨਸ਼ਨ ਨੀਤੀ ਦਾ ਵਿਰੋਧ ਕੀਤਾ ਗਿਆ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਦਾ ਸੱਦਾ ਦਿੱਤਾ ਗਿਆ । ਪੰਜਾਬ ਦੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਉੱਪਰ ਕੇਂਦਰ ਸਰਕਾਰ ਦੇ ਸੱਤਵੇਂ ਪੇ ਸਕੇਲ ਨੂੰ ਲਾਗੂ ਕਰਨ ਦਾ ਜਥੇਬੰਦੀ ਵਿਰੋਧ ਕਰਦੀ ਹੈ ਅਤੇ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਉੱਪਰ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਲੈ ਕੇ 1-1 2016 ਤੋਂ ਲਾਗੂ ਕੀਤੀ ਜਾਵੇ । ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਸਿੱਖਿਆ ਵਿਭਾਗ ਵਿੱਚ ਖਾਲੀ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ ਅਤੇ ਸਾਰੇ ਵਰਗਾਂ ਦੀਆਂ ਪ੍ਰਮੋਸ਼ਨਾਂ ਜਲਦ ਤੋਂ ਜਲਦ ਕੀਤੀਆਂ ਜਾਣ । ਕਰੋਨਾ ਮਹਾਂਮਾਰੀ ਦੇ ਦੌਰ ਵਿਚ ਸਿੱਖਿਆ ਸਕੱਤਰ ਵੱਲੋਂ ਪੀਟੀਐਮ ਵਿੱਚ ਮਾਪਿਆਂ ਦੀ 100% ਪਰੈਸ਼ਰ ਹਾਜ਼ਰੀ ਕਰਵਾਉਣ ਦੀਆਂ ਦਿੱਤੀਆਂ ਹਦਾਇਤਾਂ ਦਾ ਸਖ਼ਤ ਨੋਟਿਸ ਲਿਆ ਗਿਆ ਕਿਉਂਕਿ ਇਹ ਇੱਕ ਅਜਿਹਾ ਦੌਰ ਹੈ ਜਿਸ ਵਿੱਚ ਕੋਰੂਨਾ ਮਹਾਂਮਾਰੀ ਬਹੁਤ ਵੱਡੇ ਰੂਪ ਵਿਚ ਲੋਕਾਂ ਵਿਚ ਫੈਲ ਰਹੀ ਹੈ ਸਿਹਤ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਬੀਤੇ ਪੰਦਰਾਂ ਦਿਨਾਂ ਵਿਚ ਜ਼ਿਲ੍ਹਾ ਜਲੰਧਰ ਦੇ ਸਭ ਤੋਂ ਜ਼ਿਆਦਾ 60 ਟੀਚਰ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ । ਪੰਜਾਬ ਦੇ ਹਾਲਾਤ ਵਿਗੜ ਰਹੇ ਹਨ ਪਰ ਸਿੱਖਿਆ ਵਿਭਾਗ ਕਦੀ ਕਣਕ ਵੰਡਣ ਦੇ ਨਾਮ ਉੱਤੇ ਅਤੇ ਕਦੀ ਮਾਪੇ-ਅਧਿਆਪਕ ਮਿਲਣੀਆਂ ਕਰਵਾਉਣ ਲਈ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਰਹਿਣ ਲਈ ਮਜਬੂਰ ਕਰ ਰਿਹਾ ਹੈ । ਕਰੋਨਾ ਕਾਰਨ ਜ਼ਿਲ੍ਹਾ ਜਲੰਧਰ ਦੇ ਪਿੰਡ ਲਾਂਬੜੇ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਸਮਾਜਿਕ ਸਿੱਖਿਆ ਦੀ ਅਧਿਆਪਕਾ ਸ੍ਰੀਮਤੀ ਇੰਦੂ ਚਮਨ ਦੀ ਹੋਈ ਮੌਤ ਬਾਰੇ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਮੈਡਮ ਜੀ ਨੂੰ ਸ਼ਰਧਾ ਦੇ ਫੁੱਲ ਭੇੰਟ ਕੀਤੇ ਗਏ ਅਤੇ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਅਧਿਆਪਕਾਂ ਨੂੰ ਵੀ ਕੋਰੋਨਾ ਵਾਰੀਅਰਜ਼ ਘੋਸ਼ਤ ਕੀਤਾ ਜਾਵੇ ਅਤੇ ਮੈਡਮ ਨੂੰ ਕੋਰੋਨਾ ਵਾਰੀਅਰ ਤਹਿਤ ਮੁਆਵਜਾ ਦਿੱਤਾ ਜਾਵੇ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਿਗਿਆਨਕ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਪੀ.ਟੀ. ਐਮ. ਅਤੇ ਹੋਰ ਗ਼ੈਰ ਵਿਦਿਅਕ ਕੰਮਾਂ ਲਈ ਅਧਿਆਪਕਾਂ ਨੂੰ ਸਕੂਲ ਵਿੱਚ ਨਾ ਸੱਦਿਆ ਜਾਵੇ ਜਥੇਬੰਦੀ ਆਨਲਾਈਨ ਸਿੱਖਿਆ ਤਹਿਤ ਬੇਲੋੜੇ ਅੰਕੜਿਆਂ ਨੂੰ ਇਕੱਤਰ ਕਰਨ ਅਤੇ ਝੂਠੇ ਅੰਕੜਿਆਂ ਦੇ ਸਹਾਰੇ ਸਿੱਖਿਆ ਵਿਭਾਗ ਨੂੰ ਚਲਾਉਣ ਦੀ ਹੋ ਰਹੀ ਕੋਸ਼ਿਸ਼ ਦੀ ਨਿਖੇਧੀ ਕਰਦੀ ਹੈ। ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਸਰਵ ਸ੍ਰੀ ਸੁਰਿੰਦਰ ਕੰਬੋਜ, ਨਵਪ੍ਰੀਤ ਬੱਲੀ, ਕੰਵਲਜੀਤ ਸੰਗੋਵਾਲ, ਸੋਮ ਸਿੰਘ, ਐਨ. ਡੀ. ਤਿਵਾੜੀ, ਪ੍ਰਗਟ ਸਿੰਘ ਜੰਬਰ, ਨਵਦੀਪ ਸੁੱਖੀ, ਅਮਰਜੀਤ ਪਠਾਨਕੋਟ ,ਬਿਕਰਮਜੀਤ ਸਿੰਘ ਸ਼ਾਹ, ਸਾਧੂ ਸਿੰਘ ਜੱਸਲ, ਜਤਿੰਦਰ ਸੋਨੀ, ਅਸ਼ਵਨੀ ਨਵਾਂਸ਼ਹਿਰ, ਗੁਰਿੰਦਰਜੀਤ ਸਿੰਘ, ਸੁਰਿੰਦਰ ਸਿੰਘ, ਰਸ਼ਮਿੰਦਰ ਸੋਨੂ, ਰਾਮਪਾਲ ਅਲਾਵਲਪੁਰ ਰਾਕੇਸ਼ ਕੁਮਾਰ ਬੰਟੀ, ਗੁਰਜੀਤ ਮੋਹਾਲੀ,ਸੁੱਚਾ ਸਿੰਘ ਚਹਿਲ ਰੋਪੜ,ਰਘਬੀਰ ਬੱਲ ਪਟਿਅਲਾ ,ਧਰਮਿੰਦਰ ਠਾਕਰੇ,ਕਮਲ ਕੁਮਾਰ,ਪੰਕਜ ਕੁਮਾਰ, ਰਕੇਸ਼ ਕੁਮਾਰ, ਮਨਜਿੰਦਰਪਾਲ ਸਿੰਘ, ਰਵਿੰਦਰ ਕੌਰ ਰਵੀ,ਸੁੰਮੀ ਸਮਰੀਆ,ਹਰਮੀਤ ਕੌਰ, ਮੇਜਰ ਸਿੰਘ, ਰਮਨ ਗੁਪਤਾ, ਸ਼ੇਖਰ ਚੰਦ ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖੇ।
Tag:gtu Science