ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ)ਜ਼ਿਲ੍ਹਾ ਜਲੰਧਰ ਨੇ ਕੌਮੀ ਹੜਤਾਲ਼ ਵਿੱਚ ਭਾਗ ਲਿਆ
ਦੇਸ਼ ਦੀਆਂ ਸਮੂਹ ਟਰੇਡ ਯੂਨੀਅਨਾਂ ਅਤੇ ਕੇਂਦਰੀ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤੇ ਅੱਜ ਜਲੰਧਰ ਵਿਖੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ(ਵਿਗਿਆਨਿਕ)ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਨਵਪ੍ਰੀਤ ਬੱਲੀ,ਜਨਰਲ ਸਕੱਤਰ ਕੰਵਲਜੀਤ ਸੰਗੋਵਾਲ,ਵਿੱਤ ਸਕੱਤਰ ਰਸ਼ਮਿੰਦਰ ਪਾਲ ਸੋਨੂੰ ਅਤੇ ਆਂਗਨਵਾੜੀ ਵਰਕਰ ਯੂਨੀਅਨ ਦੀ ਸੂਬਾ ਆਗੂ ਕ੍ਰਿਸ਼ਨਾਂ ਕੁਮਾਰੀ ਦੀ ਅਗਵਾਈ ਵਿੱਚ ਜਲੰਧਰ ਵਿਖੇ ਹੜਤਾਲ਼ ਵਿੱਚ ਹਿੱਸਾ ਲਿਆ।ਸਮੂਹ ਮੁਲਾਜ਼ਮ,ਆਂਗਨਵਾੜੀ ਵਰਕਰ,ਮਜ਼ਦੂਰ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕੱਠੇ ਹੋਏ ਅਤੇ ਉੱਥੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਨਾਅਰੇ ਮਾਰਦਿਆਂ ਮਾਰਚ ਕੀਤਾ ਗਿਆ।ਮੁਲਾਜ਼ਮਾਂ,ਆਂਗਨਵਾੜੀ ਵਰਕਰਾਂ,ਮਜ਼ਦੂਰਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਨਵੇਂ ਕਿਰਤ ਕਨੂੰਨਾਂ ਨੂੰ ਰੱਦ ਕਰਨਾ,ਕੱਚੇ,ਦਿਹਾੜੀਦਾਰ,ਵਰਕ-ਚਾਰਜ,ਪਾਰਟ ਟਾਈਮ ਮੁਲਾਜ਼ਮਾਂ ਨੂੰ ਪੱਕਾ ਕਰਨਾ,ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਖੇਤੀ ਸੰਬੰਧੀ ਬਣਾਏ ਤਿੰਨ ਕਨੂੰਨਾਂ ਨੂੰ ਰੱਦ ਕੀਤਾ ਜਾਵੇ,ਪੰਜਾਬ ਦੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਪ੍ਰਾਪਤ ਕਰਕੇ ਲਾਗੂ ਕੀਤੀ ਜਾਵੇ,ਆਂਗਨਵਾੜੀ ਵਰਕਰਾਂ/ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮਾਂ ਦਾ ਰੁਤਬਾ ਅਤੇ ਗ੍ਰੇਡ ਦਿੱਤਾ ਜਾਵੇ ਆਦਿ ਮੰਗਾਂ ਸ਼ਾਮਲ ਸਨ।
Tag:gtu Science