ਝੰਡਾ ਮਾਰਚ ਕਰਕੇ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਰਾਹੀ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਦਿੱਤਾ
ਜਲੰਧਰ 26/11/2020 ਅੱਜ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਚੰਦਨ ਗਰੇਵਾਲ ਅਤੇ ਦੀ ਕਲਾਸ ਫੋਰ ਗੋਰਮਿੰਟ ਇੰਪਲਾਇਜ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਵੇਦ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਜਲੰਧਰ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਕਰਮਚਾਰੀਆਂ ਨੇ ਡਿਊਟੀਆਂ ਦਾ ਬਾਈਕਾਟ ਕਰਕੇ ਸੂਬੇ ਦੇ ਦਿੱਤੇ ਪ੍ਰੋਗ੍ਰਾਮ ਅਨੁਸਾਰ ਕੇਂਦਰ ਤੇ ਪੰਜਾਬ ਸਰਕਾਰ ਦੋਨਾ ਸਰਕਾਰਾਂ ਦੇ ਖਿਲਾਫ ਜੰਮ ਕੇ ਨਾਰੇ ਬਾਜੀ ਕੀਤੀ ਅਤੇ ਝੰਡਾ ਮਾਰਚ ਕਰਕੇ ਸ੍ਰੀ ਰਾਮ ਚੌਕ (ਨਜਦੀਕ ਕੰਪਨੀ ਬਾਗ) ਕਾਰਪੋਰੇਸ਼ਨ ਦਫਤਰ ਅੱਗੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜਮ ਕੇਂਦਰ ਦੇ ਸਕੇਲ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦੇ ਇਸ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜੰਗਲਾਤ ਵਿਭਾਗ ਵਿੱਚ ਕਲਾਸ ਫੋਰ ਮੁਲਾਜਮਾਂ ਦਾ ਨਾਂ ਬਦਲ ਕੇ ਮਲਟੀ ਪਰਪਜ ਵਰਕਰ ਕਰ ਦਿੱਤਾ ਹੈ। ਅੱਜ ਦੀ ਰੈਲੀ ਇਸ ਦਾ ਜੋਰਦਾਰ ਵਿਰੋਧ ਕਰਦੀ ਹੈ। ਪਿਛਲੀ ਮੀਟਿੰਗ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਰੋਸਾ ਦਿੱਸਾ ਸੀ ਕਿ ਪੰਜਾਬ ਦੇ ਮੁਲਾਜਮਾਂ ਤੇ ਕੇਂਦਰੀ ਸਕੇਲ ਲਾਗੂ ਨਹੀਂ ਕੀਤੇ ਜਾਣਗੇ ਤੇ ਪੰਜਾਬ ਦਾ ਪੇ-ਕਮਿਸ਼ਨ ਦਸੰਬਰ ਵਿੱਚ ਲੈ ਕੇ ਨਵੇ ਸਕੇਲਾਂ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਵੇਗੀ। ਅੱਜ ਸਾਰੇ ਹਿੰਦੁਸਤਾਨ ਦੀਆਂ ਮਜਦੂਰ ਮੁਲਾਜਮ ਜੱਥੇਬੰਦੀਆਂ ਵਲੋਂ ਭਾਰਤ ਪੱਧਰ ਤੇ ਹੜਤਾਲ ਕੀਤੀ ਗਈ ਹੈ। ਸਾਡੀ ਜੱਥੇਬੰਦੀ ਇਸ ਦਾ ਸਮਰਥਨ ਕਰਦੀ ਹੈ ਕਿਉਂਕਿ ਮੋਦੀ ਸਰਕਾਰ ਨੇ ਮੁਲਾਜਮ ਮਜਦੂਰਾਂ ਦੀ ਸਰਵਿਸ ਨੂੰ ਸੁਰਖਿਆ ਦੇਣ ਵਾਲੇ ਸਾਰੇ ਕਾਨੂੰਨ ਬਦਲ ਦਿੱਤੇ ਹਨ ਅਤੇ ਪੰਜਾਬ ਸਰਕਾਰ ਨੇ ਵੀ ਮੋਦੀ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਪਿਛਲੀ ਵਿਧਾਨ ਸਭਾ ਸੈਸ਼ਨ ਵਿੱਚ ਕਾਨੂੰਨਾਂ ਨੂੰ ਬਦਲ ਦਿਤਾ ਹੈ। ਅੱਜ ਦੀ ਇਸ ਰੈਲੀ ਨੂੰ ਸਬੋਧਨ ਕਰਦੇ ਹੋਏ ਚੰਦਨ ਗਰੇਵਾਲ ਨੇ ਐਲਾਨ ਕੀਤਾ ਕਿ ਸੂਬੇ ਦੇ ਮਿਥੇ ਪ੍ਰੋਗ੍ਰਾਮ ਅਨੁਸਾਰ 3 ਦਸੰਬਰ ਨੂੰ ਜਲੰਧਰ ਵਿੱਚ 12 ਵਜੇ ਝੰਡਾ ਮਾਰਚ ਕਰਕੇ ਯਾਦ ਬਤੌਰ ਐਮ.ਐਲ.ਏ. ਰਾਹੀ ਮੁੱਖ ਮੰਤਰੀ ਨੂੰ ਦਿੱਤੇ ਜਾਣਗੇ। ਝੰਡਾ ਮਾਰਚ ਕਰਕੇ ਮੰਗ ਪੱਤਰ ਡਿਪਟੀ ਕਮਿਸ਼ਨਰ ਜਲੰਧਰ ਰਾਹੀ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਦਿੱਤਾ ਗਿਆ। ਮੰਗਾ ਦਾ ਜਿਕਰ ਕਰਦੇ ਹੋਏ ਆਗੂ ਨੇ ਦੱਸਿਆ ਕਿ ਆਉਟ ਸੋਰਸ ਅਤੇ ਡੇਲੀਵੇਜਿਜ ਕਰਮਚਾਰੀਆਂ, ਪਾਰਟ ਟਾਇਮ ਤੇ ਸਕੀਮ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ , 2004 ਤੋਂ ਬਾਅਦ ਬੰਦ ਕੀਤੀ ਪੈਨਸ਼ਨ ਬਹਾਲ ਕੀਤੀ ਜਾਵੇ ,ਛੇਵੇ ਪੇ-ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ ,ਬਰਾਬਰ ਕੰਮ ਬਰਾਬਰ ਤਨਖਾਹ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ , ਨਵੀ ਭਰਤੀ ਕੀਤੇ ਕਰਮਚਾਰੀਆਂ ਤੇ ਪੂਰੇ ਤਨਖਾਹ ਸਕੇਲ ਲਾਗੂ ਕੀਤੇ ਜਾਣ ਤੇ ਪਰਖ ਸਮਾਂ ਇਕ ਸਾਲ ਕੀਤਾ ਜਾਵੇ , ਕੇਂਦਰੀ ਤਨਖਾਹ ਲਾਗੂ ਕਰਨ ਦਾ ਪੱਤਰ ਵਾਪਿਸ ਲਿਆ ਜਾਵੇ ਤੇ ਕੇਂਦਰੀ ਪੈਟਰਨ ਤੇ ਮਲਟੀਪਰਪਜ ਵਰਕਰ ਬਨਾਕੇ, ਡੀ. ਸ਼੍ਰੇਣੀ ਨੂੰ ਖਤਮ ਕਰਨ ਦੀ ਵਿਚਾਰ ਬੰਦ ਕੀਤੀਆਂ ਜਾਵੇ,ਮਹਿੰਗਾਈ ਭੱਤੇ ਦੀਆਂ ਸਾਰੀਆਂ ਕਿਸ਼ਤਾਂ ਅਤੇ ਪਿਛਲਾ ਸਾਰਾ ਬਕਾਇਆ ਨਗਦ ਜਾਰੀ ਕੀਤਾ ਜਾਵੇ , ਸਕਰਾਰੀ ਅਤੇ ਅਰਧ ਸਰਕਾਰੀ ਵਿਭਾਗ ਦਾ ਪੁਨਰ ਗਠਨ ਬੰਦ ਕਰਕੇ ਚੌਥਾ ਦਰਜਾ ਕਰਮਚਾਰੀਆਂ ਦੀ ਰੈਗੁਲਰ ਭਰਤੀ ਸਾਰੇ ਕੇਡਰਾਂ ਤੇ ਕੀਤੀ ਜਾਵੇ , ਚੌਥਾ ਦਰਜਾ ਕਰਮਚਾਰੀਆਂ ਤੇ ਪੱਦਉਨਤੀ ਤੇ ਲਾਈ ਪਾਇਪ ਟੈਸਟ ਦੀ ਸ਼ਰਤ ਵਾਪਿਸ ਲਈ ਜਾਵੇ। ਅੱਜ ਦੀ ਇਸ ਰੈਲੀ ਨੂੰ ਸੁਭਾਸ਼ ਮੋਟੂ ਚੇਅਰਮੈਨ ਦੀ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਜਿਲਾ ਜਲੰਧਰ ਤੇ ਮਦਨ ਲਾਲ ਗਿਲ, ਪਿਆਰ ਚੰਦ ਰਾਣਾ, ਮਦਨ ਸਿੰਘ, ਕੇਸ਼ਵ ਚੰਦ, ਦਲੀਪ ਕੁਮਾਰ, ਰਾਮ ਸਰੂਪ, ਡਿੰਪਲ, ਅਨਿਲ ਕੁਮਾਰ, ਰਾਮੇਸ਼ ਸੋਢੀ, ਪਵਨ ਕੁਮਾਰ, ਪ੍ਰੇਮ ਪ੍ਰਕਾਸ਼, ਸੁਖਦੇਵ ਕੁਮਾਰ, ਗੁਰਦੀਪ ਸਿੰਘ, ਸਨੀ ਕੁਮਾਰ
Tag:employees