
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਲੁਧਿਆਣਾ ਵਿਖੇ ਮਸਲਿਆਂ ਸਬੰਧੀ ਅਹਿਮ ਮੀਟਿੰਗ 13 ਦਸੰਬਰ ਨੂੰ
ਕੰਪਿਊਟਰ ਅਧਿਆਪਕ ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਤਿਆਰ. ਥਿੰਦ
ਕੰਪਿਊਟਰ ਅਧਿਆਪਕ ਯੂਨੀਅਨ ਕਪੂਰਥਲਾ ਬਾਲਕ ਸੁਲਤਾਨਪੁਰ ਲੋਧੀ ਇਕਾਈ ਦੀ ਇਕ ਅਹਿਮ ਮੀਟਿੰਗ ਬਾਲਕ ਪਰਧਾਨ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਆਤਮਾਂ ਸਿੰਘ ਪਾਰਕ ਸੁਲਤਾਨਪੁਰ ਲੋਧੀ ਵਿਖੇ ਹੋਈ ਜਿੱਥੇ ਉਹਨਾਂ ਵੱਲੋਂ ਵੱਲੋ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕੰਪਿਊਟਰ ਅਧਿਆਪਕ ਯੁਨੀਅਨ ਪੰਜਾਬ , ਕਿਸਾਨ ਅਤੇ ਮਜਦੂਰ ਸੰਘਰਸ ਦਾ ਪੂਰਨ ਤੌਰ ਤੇ ਸਮਰਥਨ ਕਰਦੀ ਹੈ ।ਇਸ ਸੰਘਰਸ ਵੱਧ ਤੋ ਵੱਧ ਯੋਗਦਾਨ ਪਾਇਆ ਜਾ ਰਿਹਾ ਹੈ ।ਇਸੇ ਲੜੀ ਤਹਿਤ ਕੰਪਿਊਟਰ ਅਧਿਆਪਕਾਂ ਵਲੋਂ ਲੁਧਿਆਣਾ ਵਿਖੇ 13 ਦਸੰਬਰ ਨੂੰ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਇਹਨਾਂ ਮਸਲਿਆ ਦੇ ਸੰਬੰਧ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ।
ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ 7000 ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਬਿਨ੍ਹਾ ਸਰਤ ਸਿੱਖਿਆ ਵਿਭਾਗ ਵਿੱਚ ਮਰਜ ਕਰੇ । ਜਿਲ੍ਹਾ ਜਰਨਲ ਸਕੱਤਰ ਜਗਜੀਤ ਸਿੰਘ ਥਿੰਦ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਤੇ ਇੰਟਰਮ ਰਿਲੀਫ ਅਤੇ ਏ.ਸੀ.ਪੀ. ਵਰਗੀਆਂ ਸਹੂਲਤਾਂ ਲਾਗੂ ਨਹੀ ਕੀਤੀਆਂ ਜਾ ਰਹੀਆਂ ਇਸ ਸਬੰਧੀ ਪਿਛਲੇ ਲੰਮੇ ਸਮੇਂ ਜਥੇਬੰਦੀ ਦੀਆਂ ਸਰਕਾਰ ਪੱਧਰ ਕਈਆਂ ਮੀਟਿੰਗਾਂ ਹੋਈਆਂ ਹਨ ਪ੍ਰੰਤੂ ਸਰਕਾਰ ਵਲੋਂ ਇਸਦਾ ਹੱਲ ਕੱਢਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ , ਜਿਸ ਤੇ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੌਸ ਪਾਇਆ ਜਾ ਰਿਹਾ ਹੈ ਅਤੇ ਇਕ ਵਾਰ ਫਿਰ ਸਰਕਾਰ ਦੇ ਇਸ ਵਰਤੀਰੇ ਤੋਂ ਦੁਖੀ ਹੋ ਕੇ ਸੰਘਰਸ ਵਿੱਢਣ ਲਈ ਮਜਬੂਰ ਹੋ ਗਏ ਹਨ ਜਿਸ ਤਹਿਤ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਲੁਧਿਆਣਾ ਵਿਖੇ 13 ਦਸੰਬਰ ਐਤਵਾਰ ਨੂੰ ਸੂਬਾ ਪੱਧਰੀ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਭਵਿੱਖ ਵਿਚ ਕੀਤੇ ਜਾਣ ਵਾਲੇ ਸੰਘਰਸ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ । ਇਸ ਮੌਕੇ ਤੇ ਜਸਪਾਲ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਗੋਬਿੰਦ ਰਾਮ, ਗੁਰਭੇਜ ਸਿੰਘ, ਪਵਨ ਕੁਮਾਰ, ਸੁਰਜੀਤ ਸਿੰਘ,ਰਮਨਦੀਪ ਸਿੰਘ, ਹਰਪ੍ਰੀਤ ਕੌਰ, ਕਿੰਦਰ ਜੀਤ ਕੌਰ,ਵਰੁਣ ਦੀਪ, ਹਰਪ੍ਰੀਤ ਕੌਰ, ਰਣਜੀਤ ਕੌਰ,ਅਮਨਦੀਪ ਕੌਰ ਤੋ ਇਲਾਵਾ ਭਾਰੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਹਾਜਿਰ ਸਨ ਹਾਜਰ ਸਨ।