7.ਮਾਈਕਰੋਸੋਫਟ ਪਬਲੀਸ਼ਰ 1
- ਆਕਰਸ਼ਕ ਵਿਗਿਆਪਣ ਤਿਆਰ ਕਰਨ ਅਤੇ ਪ੍ਰਚਾਰ ਸੰਬੰਧੀ ਸਮੱਗਰੀ ਡਿਜਾਇਨ ਕਰਨ ਲਈ ਵਰਤੀ ਜਾਣ ਵਾਲੀ ਐਪਲੀਕੇਸ਼ਨ। (ਪਬਲੀਕੇਸ਼ਨ)
- ਪਬਲੀਸ਼ਰ ________ ਵਰਤੋਂ ਕਰਕੇ ਕਵਿਕ ਪਬਲੀਕੇਸ਼ਨ ਬਣਾਉਂਦਾ ਹੈ। (ਵਿਜ਼ਾਰਡ)
- ਕੀ ਬੋਰਡ ਦੇ ਜਰੀਏ ਮਾਈਕਰੋਸਾਫਟ ਪਬਲੀਕੇਸ਼ਨ ਨੂੰ ਖੋਲਣ ਲਈ ਸਰਚ ਬਾਰ ਵਿਚ ਕੀ ਟਾਈਪ ਕਰਨਾ ਚਾਹੀਂਦਾ ਹੈ। (ਪਬਲੀਸ਼ਰ)
- ਹਰ ਇਕ ਟੈਬ _______ ਵਿਚ ਵੰਡਿਆ ਹੁੰਦਾ ਹੈ। (ਗਰੁੱਪਸ)
- ਪਬਲੀਕੇਸ਼ਨ ਬਨਾਉਣ ਤੋਂ ਬਾਅਦ _____ ਤੋਂ ਸੇਵ ਆਪਸ਼ਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਸੇਵ ਕਰੋ। (File)
- ਫਾਈਲ ਮੇਨੂੰ ਵਿਚ _____ ਬਟਨ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕਰੋ। (ਕਲੋਜ਼)
ਖਾਲੀ ਥਾਵਾਂ ਭਰੋ।
- ਅਸੀਂ ਬਲੈਂਕ ਲੇਆਊਟ ਵਿਚ ___ ,____, ਵਰਡਆਰਟ, ਆਟੋਸ਼ੇਪਸ ਆਦਿ ਆਬਜੈਕਟ ਨੂੰ ਦਾਖਿਲ ਕਰ ਸਕਦੇ ਹਾਂ। (ਟੈਕਸਟ, ਪਿਕਚਰ)
- ਬਾਕਸ ਦੀ ਲਾਈਨਾਂ ਦੇ ਵਿਚਕਾਰ ਪਿਆ ਹੈਂਡਲ ___ ਅਤੇ _____ਕਰ ਸਕਦੇ ਹਾਂ। (ਕਲਿੱਕ ਅਤੇ ਡਰੈਗ)
- ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲਾਗ ਬਾਕਸ ਲਾਂਚਰ ਤੇ ਕਲਿੱਕ ਕਰੋ ਜੋ ਕਿ ਹਰ __________ ਦੇ _________
ਹੇਠਾਂ ਵੱਲ ਹੁੰਦਾ ਹੈ। (ਸੱਜੇ ਕਾਰਨਰ, ਗਰੁੱਪ)
- ਜਦੋਂ ਅਸੀਂ ਇਕ _________ ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ ਤੇ ਛੋਟੇ ਸਰਕਲ ਨਜ਼ਰ ਆਉਂਦੇ ਹਨ, ਇਹਨਾਂ ਨੂੰ _________
ਕਿਹਾ ਜਾਂਦਾ ਹੈ। (ਫਰੇਮ, ਹੈਂਡਲ)
ਸਹੀ ਜਾਂ ਗਲਤ
- ਪਬਲੀਕੇਸ਼ਨ ਵਿਚ ਟੈਂਪਲੇਟ ਟੂਲ ਦੀ ਮਦਦ ਨਾਲ ਆਸਾਨੀ ਨਾਲ ਇਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ। (ਸਹੀ)
- ਜਿਆਦਾਤਰ ਪਬਲੀਕੇਸ਼ਨ ਵਿਚ ਕਈ ਹਿੱਸੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਫਰੇਮ ਕਿਹਾ ਜਾਂਦਾ ਹੈ। (ਸਹੀ)
- ਕੋਨੇ ਦੇ ਹੈਂਡਲਜ਼ ਨੂੰ ਅਨੁਪਾਤਕ ਤੌਰ ਤੇ ਆਬਜੈਕਟ ਦਾ ਆਕਾਰ ਬਦਲਿਆ ਜਾ ਸਕਦਾ ਹੈ। (ਸਹੀ)
- ਪਬਲੀਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ, ਸਾਨੂੰ ਸਾਰੇ ਪਬਲੀਕੇਸ਼ਨ ਨੂੰ ਬੰਦ ਨਹੀਂ ਕਰਨਾ ਚਾਹੀਂਦਾ। (ਗਲਤ)
- ਅਸੀਂ ਕਿਸੇ ਵੀ ਆਇਟਮ ਤੇ ਕਲਿੱਕ ਕਰਕੇ ਉਸਨੂੰ ਕਵਿਕ ਐਕਸੈਸ ਟੂਲਬਾਰ ਵਿਚ ਸ਼ਾਮਿਲ ਕਰ ਸਕਦੇ ਹਾਂ। (ਗਲਤ)
ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ
ਪਬਲੀਕੇਸ਼ਨ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਂਸਨ ਵਰਤੀ ਜਾਂਦੀ ਹੈ?
ਉ: .pub
ਆਬਜੈਕਟ ਨੂੰ ਮੂਵ ਕਰਨ ਲਈ ਕਿਹੜਾ ਕਰਸਰ ਵਰਤਿਆ ਜਾਂਦਾ ਹੈ?
ਉ: ਕਰਾਸਹੇਅਰ
ਆਨਲਾਈਨ ਟੈਂਮਪਲੇਟ ਕਿਸ ਵਿਚ ਉਪਲਬਧ ਹੁੰਦਾ ਹੈ?
ਉ: Office.com
ਸਾਡੇ ਵੱਲੋਂ ਹਾਲ ਹੀ ਵਿਚ ਇਕ ਵਰਤਿਆ ਗਿਆ ਪਬਲੀਕੇਸ਼ਨ ਫਾਈਲ ਦੀ ਸੂਚੀ ਕੀ ਹੁੰਦੀ ਹੈ?
ਉ: ਰੀਸੈਂਟ (Recent)
ਕਿਸ ਆਪਸ਼ਨ ਦੀ ਵਰਤੋਂ ਕਰਕੇ ਆਬਜੈਕਟ ਦੇ ਆਲੇ ਦੁਆਲੇ ਦਾ ਟੈਕਸਟ ਅਰੇਂਜ਼ ਕੀਤਾ ਜਾਂਦਾ ਹੈ?
ਉ: ਰੈਪ ਟੈਕਸਟ
ਛੋਟੇ ਉਤਰਾਂ ਵਾਲੇ ਪ੍ਰਸ਼ਨ
- ਪਬਲੀਸ਼ਰ ਕੀ ਹੈ?
ਉ: ਪਬਲੀਸ਼ਰ ਇਕ ਐਪਲੀਕੇਸ਼ਨ ਸਾਫਟਵੇਅਰ ਹੈ। ਇਹ ਮਾਈਕਰੋਸਾਫਟ ਆਫਿਸ ਦਾ ਇਕ ਭਾਗ ਹੈ। ਇਸ ਦੀ ਵਰਤੋਂ ਸੁੰਦਰ ਅਤੇ ਵਧੀਆ
ਪ੍ਰਚਾਰ ਕਰਨ ਵਾਲੇ ਇਸ਼ਤਿਹਾਰਾਂ ਨੂੰ ਬਨਾਉਣ ਲਈ ਕੀਤੀ ਜਾਂਦੀ ਹੈ।ਪਬਲੀਸ਼ਰ ਵਿਚ ਅਸੀਂ ਪੈਂਮਫਲੇਟ, ਲੈਟਰ ਹੈਡ, ਬੈਨਰ, ਨਿਊਜ਼ਲੈਟਰ, ਪੋਸਟਰ,ਕਲੈਂਡਰ, ਨਿਮੰਤਰਣ ਪੱਤਰ ਆਦਿ ਬਣਾ ਸਕਦੇ ਹਾਂ। ਪਬਲੀਸ਼ਰ, ਵਿਜ਼ਾਰਡ ਅਤੇ ਡਿਜ਼ਾਈਨ ਗੈਲਰੀ ਦੀ ਵਰਤੋਂ ਨਾਲ ਜਲਦੀ ਤੋਂ ਜਲਦੀ ਪਬਲੀਕੇਸ਼ਨ ਬਨਾਉਣ ਵਿਚ ਸਾਡੀ ਮਦਦ ਕਰਦਾ ਹੈ।
੪. ਪਬਲੀਸ਼ਰ ਵਿਚ ਆਬਜੈਕਟ ਨੂੰ ਮੂਵ ਕਰਨ ਦੇ ਸਟੈਪ ਲਿਖੋ।
ਉ: ਪਬਲੀਸ਼ਰ ਵਿਚ ਆਬਜੈਕਟ ਨੂੰ ਮੂਵ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ:
੧. ਆਬਜੈਕਟ ਤੇ ਕਲਿੱਕ ਕਰੋ ਇਸਨੂੰ ਸਲੈਕਰ ਕਰੋ।
੨. ਆਬਜੈਕਟ ਦੀ ਸ਼ੋਲਦਿ ਲਾਈਨ ਤੇ ਕਰਸਰ ਰੱਖੋ।
੩. ਆਬਜੈਕਟ ਨੂੰ ਕਲਿੱਕ ਅਤੇ ਡਰੈਗ ਕਰਕੇ ਮਨਪਸੰਦ ਜਗਾ੍ਹ ਤੇ ਲੈ ਜਾਓ।
੫. ਟੈਂਪਲੇਟ ਨੂੰ ਪਰਿਭਾਸ਼ਿਤ ਕਰੋ।
ਉ: ਟੈਂਪਲੇਟ ਪਬਲੀਕੇਸ਼ਨ ਦਾ ਡਿਫਾਲਟ ਮਾਡਲ ਹੁੰਦਾ ਹੈ। ਪਬਲੀਸ਼ਰ ਵਿਚ ਟੈਂਪਲੇਟ ਟੂਲ ਦੀ ਮਦਦ ਨਾਲ ਬਹਤੁ ਆਸਾਨੀ ਨਾਲ ਇਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ। ਟੈਂਪਲੇਟ ਵਿਚ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਡਿਜ਼ਾਈਨ ਸਟਾਈਲ ਹੁੰਦੇ ਹਨ। ਇਹਨਾਂ ਡਿਜ਼ਾਈਨਾਂ ਨੂੰ ਅਸੀ ਬਿਨ੍ਹਾਂ ਬਦਲਾਵ ਕਿਤੇ ਜਾਂ ਇਹਨਾਂ ਵਿਚ ਬਦਲਾਵ ਕਰਕੇ ਪਬਲੀਕੇਸ਼ਨ ਬਨਾਉਣ ਲਈ ਵਰਤ ਸਕਦੇ ਹਾਂ। Office.com ਤੇ ਬਹੁਤ ਸਾਰੇ ਪ੍ਰਚਲਤ ਟੈਂਪਲੇਟ ਉਲਬਧ ਹਨ ਜਿਹਨ੍ਹਾਂ ਨੂੰ ਡਾਊਨਲੋਡ ਕਰਕੇ ਅਸੀਂ ਵਧੀਆ ਪਬਲੀਕੇਸ਼ਨ ਆਸਾਨੀ ਨਾਲ ਬਣਾ ਸਕਦੇ ਹਾਂ।
ਵੱਡੇ ਉਤਰਾਂ ਵਾਲੇ ਪ੍ਰਸ਼ਨਾਂ
ਪ੍ਰ:1 ਪਬਲੀਕੇਸ਼ਨ ਵਿਚ ਬਲੈਂਕ ਲੇਅਆਊਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਕਿਵੇਂ ਤਿਆਰ ਕਰ ਸਕਦੇ ਹਾਂ?
ਉ: ਬਲੈਂਕ ਲੇਅਆਊਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਤਿਆਰ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ:
- File Menu ਤੇ ਕਲਿੱਕ ਕਰੋ।
- New ਆਪਸ਼ਨ ਤੇ ਕਲਿੱਕ ਕਰੋ।
- Blank Publication Template ਤੇ ਕਲਿੱਕ ਕਰੋ।
- Create ਬਟਨ ਤੇ ਕਲਿੱਕ ਕਰੋ।
- ਜਰੂਰਤ ਅਨੁਸਾਰ ਪਬਲੀਕੇਸ਼ਨ ਬਣਾਓ।
- ਪਬਲੀਕੇਸ਼ਨ ਬਨਾਉਣ ਤੋਂ ਬਾਅਦ File ਮੀਨੂੰ ਵਿਚ ਜਾਕੇ ਇਸਨੂੰ ਸੇਵ ਕਰੋ।
ਇਸ ਤਰ੍ਹਾਂ ਬਲੈਂਕ ਲੇਅਆਊਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਤਿਆਰ ਹੋ ਜਾਵੇਗੀ।
ਪ੍ਰ:2 ਟੈਕਸਟ ਬਾਕਸ ਦੀ ਵਰਤੋਂ ਕਰਦੇ ਹੋਏ ਟੈਕਸਟ ਨੂੰ ਜੋੜਨ ਅਤੇ ਪਬਲੀਸ਼ਰ ਵਿਚ ਟੈਕਸਟ ਨੂੰ ਐਡਿਟ ਕਰਨ ਦੇ ਸਟੈਪ ਲਿਖੋ।
ਉ:ਟੈਕਸਟ ਬਾਕਸ ਦੀ ਵਰਤੋਂ ਨਾਲ ਟੈਕਸਟ ਨੂੰ ਜੋੜਨ ਦੇ ਸਟੈਪ:
- Home ਜਾਂ Insert ਟੈਬ ਉਪਰ ਕਲਿੱਕ ਕਰੋ।
- Draw Text Box ਉਪਰ ਕਲਿੱਕ ਕਰੋ।
- ਟੈਕਸਟ ਬਾਕਸ ਨੂੰ ਕਲਿੱਕ ਅਤੇ ਡਰੈਗ ਕਰਕੇ ਡਰਾਅ ਕਰੋ।
- ਹੁਣ ਟੈਕਸਟ ਬਾਕਸ ਵਿਚ ਟੈਕਸਟ ਟਾਈਪ ਕਰੋ।
ਟੈਕਸਟ ਨੂੰ ਐਡਿਟ ਕਰਨ ਦੇ ਸਟੈਪ:
- ਉਸ ਟੈਕਸਟ ਬਾਕਸ ਨੂੰ ਸਲੈਕਟ ਕਰੋ ਜਿਸਦੇ ਟੈਕਸਟ ਨੂੰ ਐਡਿਟ ਕਰਨਾ ਹੈ।
- ਟੈਕਸਟ ਬਾਕਸ ਟੂਲ ਦੇ Format ਟੈਬ ਤੇ ਕਲਿੱਕ ਕਰੋ।
- Format ਟੈਬ ਦੇ ਵੱਖ-ਵੱਖ ਗਰੁੱਪਾਂ ਦੀਆਂ ਆਪਸ਼ਨਾਂ ਦੀ ਵਰਤੋਂ ਨਾਲ ਟੈਕਸਟ ਵਿਚ ਜਰੂਰਤ ਅਨੁਸਾਰ ਬਦਲਾਵ ਕਰੋ।
ਪ੍ਰ:3 ਪਬਲੀਕੇਸ਼ਨ ਪ੍ਰਿੰਟ ਕਿਵੇਂ ਕੀਤਾ ਜਾਂਦਾ ਹੈ? ਸਟੈਪ ਲਿਖੋ।
ਉ: ਪਬਲੀਕੇਸ਼ਨ ਪ੍ਰਿੰਟ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ:
੧. File ਮੀਨੂੰ ਤੇ ਕਲਿੱਕ ਕਰੋ।
੨. Print ਆਪਸ਼ਨ ਤੇ ਕਲਿੱਕ ਕਰੋ।
੩. ਪ੍ਰਿੰਟ ਦੀਆਂ ਕਾਪੀਆਂ ਦੀ ਗਿਣਤੀ ਭਰੋ।
੪. ਪ੍ਰਿੰਟ ਨਾਲ ਸੰਬੰਧਤ ਵੱਖ-ਵੱਖ ਸੈਟਿੰਗਾਂ (ਪੇਪਰ ਸਾਈਜ਼, ਪੇਜ਼ ਓਰੀਐਂਟੇਸ਼ਨ ਆਦਿ) ਦੀ ਚੋਣ ਕਰੋ।
੫. Print ਬਟਨ ਤੇ ਕਲਿੱਕ ਕਰੋ।