ਪਾਠ 21 ਇਮਾਰਤਾਂ ਅਤੇ ਪੁਲ
ਸਹੀ ਉੱਤਰ ਲਿਖੋ
1ਰਾਜ ਮਿਸਤਰੀ ਕੰਧ ਨੂੰ ਸਿੱਧਾ ਦੇਖਣ ਲਈ ਕਿਸ ਸੰਦ ਦੀ ਵਰਤੋਂ ਕਰਦਾ ਹੈ-
ਫੀਤਾ
2 ਸੀਮਿੰਟ ,ਬੱਜਰੀ ,ਰੇਤੇ ਅਤੇ ਪਾਣੀ ਦੇ ਘੋਲ ਨੂੰ ਕੁਝ ਦੇਰ ਰੱਖਣ ਤੋਂ ਕੀ ਹੁੰਦਾ ਹੈ-ਸਖ਼ਤ
3ਬਿਜਲੀ ਦਾ ਮਕੈਨਿਕ ਕਰੰਟ ਦੀ ਜਾਂਚ ਲਈ ਕਿਸ ਉਪਕਰਣ ਦੀ ਵਰਤੋਂ ਕਰਦਾ ਹੈ -ਟੈਸਟ ਪੈੱਨ
4 ਇੱਟਾਂ ਕਿਸ ਤੋਂ ਬਣਾਈਆਂ ਜਾਂਦੀਆਂ ਹਨ – ਗਿੱਲੀ ਮਿੱਟੀ
ਪ੍ਰਸ਼ਨ 1 ਪੱਕੀ ਇਮਾਰਤ ਬਣਾਉਣ ਲਈ ਵਰਤੇ ਜਾਂਦੇ ਸਮਾਨ ਦੀ ਸੂਚੀ ਬਣਾਓ ?
ਉਤਰ ਪੱਕੀ ਇਮਾਰਤ ਬਣਾਉਣ ਲਈ ਸੀਮੈਂਟ, ਬੱਜਰੀ ,ਰੇਤਾ ,ਇੱਟਾਂ ਅਤੇ ਸਰੀਏ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਸ਼ਨ 2 ਰਾਜ ਮਿਸਤਰੀ ਕੀ ਕੀ ਕੰਮ ਕਰਦਾ ਹੈ?
ਉਤਰ ਰਾਜ ਮਿਸਤਰੀ ਇੱਟਾਂ ਦੀ ਚਿਣਾਈ ,ਪਲਸਤਰ, ਫਰਸ਼ ਉੱਤੇ ਪੱਥਰ ਅਤੇ ਟਾਇਲਾਂ ਲਗਾਉਣ ਦਾ ਕੰਮ ਕਰਦਾ ਹੈ।
ਪ੍ਰਸ਼ਨ 3 ਭੱਠਿਆਂ ਦੇ ਧੂੰਏਂ ਨਾਲ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉਤਰ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਭੱਠਿਆਂ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਦਰਖੱਤ ਲਾਏ ਜਾਣੇ ਚਾਹੀਦੇ ਹਨ ।
ਪ੍ਰਸ਼ਨ 4 ਤੁਸੀਂ ਕਿਹੜੇ ਕਿਹੜੇ ਪੁੱਲ ਦੇਖੇ ਹਨ ? ਉਨ੍ਹਾਂ ਦੇ ਸਥਾਨ ਦਾ ਨਾਮ ਵੀ ਲਿਖੋ।
ਉਤਰ ਅਸੀਂ ਅੰਡਰਬ੍ਰਿਜ ਸਥਾਨ ਦਮੋਰੀਆ ਪੁਲ ,ਜਲੰਧਰ ਅਤੇ ਫਲਾਈ ਓਵਰ ਸਥਾਨ ਰਾਮਾ ਮੰਡੀ, ਜਲੰਧਰ ਦੇਖੇ ਹਨ।
ਪ੍ਰਸ਼ਨ 5 ਫਲਾਈ ਓਵਰ ਬਣਾਉਣ ਦੀ ਜਰੂਰਤ ਕਿਉਂ ਪੈਂਦੀ ਹੈ?
ਉਤਰ ਵੱਡੇ ਸ਼ਹਿਰਾਂ ਵਿਚ ਆਵਾਜਾਈ ਦੇ ਸਾਧਨਾਂ ਦੀ ਵੱਧਦੀ ਭੀੜ ਨੂੰ ਘੱਟ ਕਰਨ ਲਈ ਫਲਾਈਓਵਰ ਦੀ ਲੋੜ ਪੈਂਦੀ ਹੈ।