ਪਾਠ 20 ਜਾਣੋ ਆਪਣੀ ਕਰੰਸੀ ( ਮੁਦਰਾ) ਨੂੰ
ਪ੍ਰਸ਼ਨ 1ਇੱਕ ਨੋਟ ਵਿੱਚ ਕਿੰਨੀਆਂ ਭਾਸ਼ਾਵਾਂ ਵਿੱਚ 500 ਰੁਪਏ ਲਿਖਿਆ ਹੁੰਦਾ ਹੈ ?
ਉਤਰ ਇੱਕ ਨੋਟ ਵਿਚ 17 ਭਾਸ਼ਾਵਾਂ ਵਿਚ 500 ਰੁਪਏ ਲਿਖਿਆ ਹੁੰਦਾ ਹੈ।
ਪ੍ਰਸ਼ਨ 2 ਨੋਟ ਉੱਤੇ ਕਿਸ ਇਤਿਹਾਸਿਕ ਵਿਰਾਸਤ ਦੀ ਤਸਵੀਰ ਲੱਗੀ ਹੈ?
ਉਤਰ ਨੋਟ ਉੱਤੇ ਲਾਲ ਕਿਲ੍ਹਾ ਦੀ ਤਸਵੀਰ ਲੱਗੀ ਹੈ।
ਪ੍ਰਸ਼ਨ 3 ਤੁਹਾਨੂੰ ਕਿੰਨੇ ਸਿੱਕਿਆਂ ਦੀ ਪਹਿਚਾਣ ਹੈ?
ਉਤਰ ਇੱਕ ਰੁਪਏ,ਦੋ ਰੁਪਏ, ਪੰਜ ਰੁਪਏ ਤੇ ਦਸ ਰੁਪਏ ਦੇ ਸਿੱਕੇ ਦੀ।
ਪ੍ਰਸ਼ਨ 4 ਸਿੱਕਿਆਂ ਉਪਰ ਕੀਮਤ ਤੋਂ ਇਲਾਵਾ ਹੋਰ ਕੀ ਹੁੰਦਾ ਹੈ?
ਉਤਰ ਇਹਨਾਂ ਸਿੱਕਿਆਂ ਉਪਰ ਕੀਮਤ ਤੋਂ ਇਲਾਵਾ ਤਿੰਨ ਸੇ਼ਰ ਦਿਖਾਈ ਦੇ ਰਹੇ ਹੁੰਦੇ ਹਨ ਅਤੇ ਭਾਰਤੀ ਕਰੰਸੀ ਦਾ ਚਿੰਨ੍ਹ ₹ ਵੀ ਅੰਕਿਤ ਹੁੰਦਾ ਹੈ।
ਪ੍ਰਸ਼ਨ 5 ਕਰੰਸੀ ਕਿਸ ਦੇਸ਼ ਦੀ ਹੈ ਤੁਹਾਨੂੰ ਕਿੰਝ ਪਤਾ ਲੱਗਦਾ ਹੈ?
ਉਤਰ ਕਰੰਸੀ ਤੇ ਮਿਲਣ ਵਾਲੇ ਚਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਰੰਸੀ ਕਿਸ ਦੇਸ਼ ਦੀ ਹੈ।
ਪ੍ਰਸ਼ਨ 6 ਤੁਸੀਂ ਭਾਰਤੀ ਨੋਟਾਂ ਉਪਰ ਕਿਸ ਦੀ ਤਸਵੀਰ ਦੇਖਦੇ ਹੋ ?
ਉਤਰ ਅਸੀਂ ਭਾਰਤੀ ਨੋਟਾਂ ਉੱਪਰ ਮਹਾਤਮਾ ਗਾਂਧੀ ਦੀ ਤਸਵੀਰ ਦੇਖਦੇ ਹਾਂ।
ਪ੍ਰਸ਼ਨ 7 ਕੀ ਤੁਸੀਂ ਇਹਨਾਂ ਨੋਟਾਂ ਤੇ ਇਸ ਦੀ ਕੀਮਤ ਤੋਂ ਇਲਾਵਾ ਕੋਈ ਹੋਰ ਨੰਬਰ ਵੀ ਦੇਖ ਸਕਦੇ ਹੋ?
ਉਤਰ ਨੋਟਾਂ ਉੱਪਰ ਉਸ ਦੀ ਕੀਮਤ ਤੋਂ ਇਲਾਵਾ ਸੀਰੀਅਲ ਨੰਬਰ ਵੀ ਹੁੰਦਾ ਹੈ।
ਪ੍ਰਸ਼ਨ 8 ਕੀ ਦੋ ਨੋਟਾਂ ਦਾ ਇਕੋ ਨੰਬਰ ਹੋ ਸਕਦਾ ਹੈ ?
ਉਤਰ ਨਹੀਂ ਦੋ ਨੋਟਾਂ ਦਾ ਇੱਕ ਨੰਬਰ ਨਹੀਂ ਹੋ ਸਕਦਾ।
ਪ੍ਰਸ਼ਨ 9 ਭਾਰਤ ਦੇ ਕਰੰਸੀ ਨੋਟ ਉਪਰ ਲਿਖੇ ਬੈਂਕ ਦਾ ਨਾਮ ਲਿਖੋ ?
ਉਤਰ ਭਾਰਤ ਦੇ ਕਰੰਸੀ ਨੋਟਾਂ ਉੱਪਰ ਰਿਜ਼ਰਵ ਬੈਂਕ ਆਫ ਇੰਡੀਆ ਲਿਖਿਆ ਹੋਇਆ ਹੈ।