ਪਾਠ 17 ਪਾਣੀ-ਪ੍ਰਦੂਸ਼ਣ
ਖਾਲੀ ਥਾਵਾਂ ਭਰੋ
(ਡਾਇਰੀਆ ,ਸਾਫ਼ ,ਗੰਧਲਾ ,ਕਾਲੀ ਵੇਈਂ, ਸ਼ਹਿਰੀਕਰਨ)
1 ਘਰਾਂ ਵਿਚ ਵਰਤੋ ਉਪਰੰਤ ਪਾਣੀ ਗੰਧਲਾ ਹੋ ਜਾਂਦਾ ਹੈ।
2 ਸ਼ਹਿਰੀਕਰਨ ਕਾਰਨ ਪਾਣੀ ਦੀ ਖਪਤ ਵਿੱਚ ਬਹੁਤ ਵਾਧਾ ਹੋਇਆ ਹੈ।
3 ਵਾਟਰ ਟ੍ਰੀਟਮੈਂਟ ਪਲਾਂਟ ਗੰਦੇ ਪਾਣੀ ਨੂੰ ਸਾਫ਼ ਕਰਦੇ ਹਨ।
4 ਗੰਦਾ ਪਾਣੀ ਪੀਣ ਨਾਲ ਡਾਇਰੀਆ ਹੋ ਸਕਦਾ ਹੈ।
5 ਕਾਲੀ ਵੇਈਂ ਦਾ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਹੈ।
ਸਹੀ ਤੇ ਗਲਤ ਲਿਖੋ-
1ਪਾਣੀ ਦੇ ਪ੍ਰਦੂਸ਼ਣ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ -ਗਲਤ
2 ਪਾਲੀਥੀਨ ਦੇ ਲਿਫਾਫੇ ਵਰਤਣ’ ਤੇ ਪਾਬੰਦੀ ਲਗਾਈ ਗਈ ਹੈ -ਸਹੀ
3 ਗੰਦਾ ਪਾਣੀ ਪੀਣ ਨਾਲ ਕੁਝ ਨਹੀਂ ਹੁੰਦਾ- ਗਲਤ
4 ਆਰ .ਓ.ਫਿਲਟਰ ਰਾਹੀਂ ਪਾਣੀ ਸ਼ੁੱਧ ਹੁੰਦਾ ਹੈ -ਸਹੀ
ਸਹੀ ਉੱਤਰ ਲਿਖੋ
1ਪਾਣੀ ਦੇ ਪ੍ਰਦੂਸ਼ਣ ਲਈ ਕੌਣ ਜ਼ਿੰਮੇਵਾਰ ਹੈ -ਪਾਲੀਥੀਨ
2 ਕੀਟਨਾਸ਼ਕਾਂ ਦੇ ਛਿੜਕਾਅ ਕਾਰਨ ਕੀ ਦੂਸ਼ਿਤ ਹੁੰਦਾ ਹੈ -ਹਵਾ ਤੇ ਪਾਣੀ ਦੋਵੇਂ
3 ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹੜਾ ਜਲ- ਸ੍ਰੋਤ ਸਾਫ਼ ਕੀਤਾ -ਕਾਲੀ ਵੇਈਂ
4 ਦੂਸ਼ਿਤ ਪਾਣੀ ਪੀਣ ਨਾਲ ਕਿਹੜੀ ਬਿਮਾਰੀ ਹੋ ਸਕਦੀ -ਹੈਜ਼ਾ
ਪ੍ਰਸ਼ਨ 1 ਲੋਕ ਸਾਫ਼ ਪਾਣੀ ਦੇ ਸਰੋਤਾਂ ਦੇ ਨੇੜੇ ਕਿਹੜੇ ਕੰਮ ਕਰਦੇ ਹਨ ਜਿਸ ਨਾਲ ਪਾਣੀ ਪ੍ਰਦੂਸ਼ਤ ਹੋ ਜਾਂਦਾ ਹੈ?
ਉੱਤਰ ਲੋਕ ਸਾਫ਼ ਪਾਣੀ ਦੇ ਸਰੋਤਾਂ ਦੇ ਨੇੜੇ ਕੱਪੜੇ ਧੋਣਾ ,ਬਰਤਨ ਧੋਣਾ, ਪਸ਼ੂਆਂ ਨੂੰ ਨਹਾਉਣਾ ਆਦਿ ਅਨੇਕਾਂ ਕੰਮ ਕਰਦੇ ਹਾਂ ਜਿਸ ਨਾਲ ਪਾਣੀ ਪ੍ਰਦੂਸ਼ਤ ਹੋ ਜਾਂਦਾ ਹੈ
ਪ੍ਰਸ਼ਨ 2 ਪਾਣੀ ਦੇ ਪ੍ਰਦੂਸ਼ਣ ਦੇ ਕੋਈ ਦੋ ਕਾਰਨ ਲਿਖੋ
ਉੱਤਰ 1 ਕਾਰਖਾਨੇ ਅਤੇ ਫੈਕਟਰੀਆਂ ਦਾ ਗੰਦਾ ਪਾਣੀ ਨਦੀਆਂ ਵਿੱਚ ਮਿਲਣ ਕਰਕੇ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ।
2 ਖੇਤੀਬਾੜੀ ਵਿਚ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਪ੍ਰਯੋਗ ਕਰਨ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ
ਪ੍ਰਸ਼ਨ 3 ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਨਾਮ ਲਿਖੋ
ਉੱਤਰ ਦੂਸ਼ਿਤ ਪਾਣੀ ਪੀਣ ਨਾਲ ਹੈਜਾ, ਪੇਚਿਸ਼, ਡਾਇਰੀਆ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ।
ਪ੍ਰਸ਼ਨ 4 ਪਾਣੀ ਸਾਫ਼ ਕਰਨ ਲਈ ਦੋ ਤਰੀਕੇ ਦੱਸੋ
ਉੱਤਰ ਪਾਣੀ ਨੂੰ ਸਾਫ਼ ਕਰਨ ਲਈ ਉਬਾਲਣਾ ਚਾਹੀਦਾ ਹੈ ਅਤੇ ਘਰਾਂ ਵਿਚ ਆਰ.ਓ. ਵਾਟਰ ਫਿਲਟਰ ਲਗਾ ਕੇ ਪਾਣੀ ਨੂੰ ਸਾਫ਼ ਕੀਤਾ ਜਾ ਸਕਦਾ ਹੈ
ਪ੍ਰਸ਼ਨ 5 ਪਾਣੀ ਦਾ ਪ੍ਰਦੂਸ਼ਣ ਰੋਕਣ ਲਈ ਕੋਈ ਦੋ ਉਪਾਅ ਲਿਖੋ?
ਉੱਤਰ 1 ਸਾਫ਼ ਪਾਣੀ ਦੇ ਸਰੋਤਾਂ ਦੇ ਨੇੜੇ ਕੱਪੜੇ ਧੋਣ ,ਪਸ਼ੂਆਂ ਨੂੰ ਨੁਹਾਉਣ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ।
2 ਪਿੰਡਾਂ ਤੇ ਸ਼ਹਿਰਾਂ ਵਿਚ ਸੀਵਰੇਜ ਦਾ ਉਚਿੱਤ ਪ੍ਰਬੰਧ ਹੋਣਾ ਚਾਹੀਦਾ ਹੈ।
ਮਾਇੰਡ ਮੈਪਿੰਗ
ਪਾਣੀ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ
ਹੈਜਾ ,ਡਾਇਰੀਆ ,ਪੇਚਿਸ਼ ਟਾਈਫਾਈਡ ।