ਪਾਠ 14 ਰੁੱਖ ਲਗਾਈਏ ਰੁੱਖ(2P)
ਸਤਰਾਂ ਪੂਰੀਆਂ ਕਰੋ।
1 ਰੁੱਖ ਬਿਨਾ ਨਾ ਸੋਂਹਦੀ ਧਰਤੀ
ਰੁੱਖ ਵੱਢੀਏ ਤਾਂ ਰੋਂਦੀ ਧਰਤੀ।
2 ਰੁੱਖਾਂ ਤੋਂ ਮੈਂ ਸਦਕੇ ਜਾਵਾਂ
ਦਿੰਦੇ ਸਾਨੂੰ ਠੰਢੀਆਂ ਛਾਵਾਂ।
3 ਸਾਫ ਰਹੇਗਾ ਪੌਣ ਤੇ ਪਾਣੀ
ਵਧੇ ਫੁੱਲੇਗੀ ਕੁਦਰਤ ਰਾਣੀ।
ਸਹੀ ਤੇ ਗਲਤ ਲਿਖੋ
ਸਾਨੂੰ ਰੁੱਖ ਪੁੱਟਣੇ ਚਾਹੀਦੇ ਹਨ – ਗਲਤ
ਰੁੱਖ ਸਾਨੂੰ ਠੰਢੀਆਂ ਛਾਂਵਾਂ ਦਿੰਦੇ ਹਨ- ਸਹੀ
ਰੁੱਖ ਵੱਢਣ ਤੇ ਧਰਤੀ ਰੋਂਦੀ ਹੈ-ਸਹੀ
ਰੁੱਖਾਂ ਹਵਾ ਨੂੰ ਗੰਦਾ ਕਰਦੇ ਹਨ- ਗਲਤ
ਰੁੱਖਾਂ ਦੇ ਨਾਮ
ਬੋਹੜ ,ਪਿੱਪਲ ,ਕਿੱਕਰ, ਨਿੰਮ , ਧਰੇਕ , ਸ਼ਹਿਤੂਤ
ਸ਼ਬਦ ਜੋੜ ਲਿਖੋ।
ਧੀਆਂ ਪੁੱਤ
ਠੰਡੀਆਂ ਛਾਵਾਂ
ਪੌਣ ਪਾਣੀ
ਕੁਦਰਤ ਰਾਣੀ
ਸਮਝੌ ਤੇ ਲਿਖੋ-
ਸੁੱਖ ਦੁੱਖ
ਵਧੇ ਘਟੇ
ਸਾਫ਼ ਗੰਦਾ
ਰੋਂਦੀ ਹੱਸਦੀ
ਲੈਅ ਵਾਲੇ ਸ਼ਬਦ ਲਿਖੋ –
ਰੁੱਖ ਸੁੱਖ ਦੁੱਖ
ਸੋਂਹਦੀ ਰੋਂਦੀ ਗਾਉਂਦੀ
ਜਾਵਾਂ ਆਵਾਂ ਗਾਵਾਂ
ਪਾਣੀ ਰਾਣੀ ਹਾਣੀ